Baharan Punjab Diyan Dance Academy

Reviews

User

ਗੱਲਾਂ ਤੇ ਗੱਲਾਂ ਨੇ ਇਹ ਮਿੱਠੀਆ ਹੋ ਸਕਦੀਆ ? ਇਹ ਖੱਟੀਆ ਹੋ ਸਕਦੀਆ ? ਇਹ ਝੂਠੀਆ ਹੋ ਸਕਦੀਆ ? ਇਹ ਸੱਚੀਆ ਹੋ ਸਕਦੀਆ ? ... ਮਿੱਠੀਆ ਗੱਲਾਂ:)ਬੜੀ ਛੇਤੀ ਮੋਹ ਲੈਦੀਆ,ਇੱਕ ਦੂਜੇ ਦਾ ਹੋ ਬਹਿੰਦੀਆ,ਜਿੱਥੇ ਵੀ ਇਹ ਜੁੜ ਜਾਵਣ ਵਾਂਗ ਪਤਾਸੇ ਖੁਰ ਜਾਵਣ ॥ ਕਾਫੀ ਮਾਤਰਾ ਚ' ਸੁਣਨ ਨੂੰ ਮਿਲਦੀਆ! ਆਸ਼ਿਕ ਲੋਕ ਕਰਦੇ ਨੇ, ਮਿੱਠੀਆ ਮਿੱਠੀਆ ਗੱਲਾਂ ਕਰੀਏ ਮੈ ਤੇ ਤੂੰ, ਨੀਹ ਪਿਆਰ ਦੀ ਰਲਮਿਲ ਧਰੀਏ ਮੈ ਤੂੰ॥
ਖੱਟੀਆ ਗੱਲਾਂ:) ਇੰਨਾ ਦਾ ਤਾਂ ਅਸਰ ਹੀ ਘੱਟ ਹੈ ,ਇੱਕ ਬਸ ਜਿਗਰ ਤੇ ਫੱਟ ਹੈ ,ਜਿੱਥੇ ਇਹ ਜੁੜ ਜਾਵਣ ਵਾਂਗ ਪਾਣੀ ਦੇ ਰੁੜ ਜਾਵਣ॥ ਘੱਟ ਮਾਤਰਾ ਚ' ਸੁਣਨ ਨੂੰ ਮਿਲਦੀਆ! ਫੁਕਰੇ ਲੋਕ ਕਰਦੇ ਨੇ, ਗੱਲਾਂ ਮਿੱਠੀਆ ਦੇ ਗਾਹਕ ਵਥੇਰੇ ਖੱਟੀਆ ਨੁੰ ਕੋਈ ਨੱਕ ਨਾ ਕਰੇ ॥
ਝੂਠੀਆ ਗੱਲਾਂ:)ਜਿੰਨੀ ਛੇਤੀ ਜੰਮਦੀਆ ,ਉੱਨੀ ਛੇਤੀ ਹੀ ਮਰਦੀਆ,ਬੱਦਲੀ ਬਣਕੇ ਜਿੱਥੇ ਵਰਦੀਆ ,ਜਿੱਤੀਆ ਬਾਜ਼ੀਆ ਵੇਖੀਆ ਹਰਦੀਆ॥ ਬਹੁਤ ਮਾਤਰਾ ਚ' ਸੁਣਨ ਨੂੰ ਮਿਲਦੀਆ! ਨਿਕੱਮੇ ਲੋਕ ਕਰ ਕਰਦੇ ਨੇ, ਉਹ ਵਾਅਦੇ,ਕੌਲ ਕਰਾਰ ਭੁਲਾਕੇ ਕਿਸੇ ਦੀ ਬੁੱਕਲ, ਹੁਣ ਬੈਠੇ ਜਾ ਕੇ॥
ਸੱਚੀਆ ਗੱਲਾਂ:) ਇਹ ਬਚਪਨ ਹੰਡਾਉਦੀਆ ਨੇ,ਸੂਲੀ ਤੇ ਲਟਕਾਉਦੀਆ ਨੇ,ਜਿਸ ਦੇ ਭਾਗੀ ਲਿਖੀਆ ਨੇ ,ਨਾ ਲਾਲਚ ਪਿੱਛੇ ਵਿੱਕੀਆ ਨੇ, ਘੱਟ ਮਾਤਰਾ ਚ' ਸੁਣਨ ਨੂੰ ਲ਼ਮਿਲਦੀਆ! ਭਗਤ ਲੋਕ ਕਰਦੇ ਨੇ, ਖੁਸ਼ੀ ਜਿੱਤ ਦੀ ਹੁੰਦੀ ਏ ,ਨਹੀਉ ਹਾਰਦੀ ਚੰਗੀ ਸੋਚ ਹੀ ਬੰਦੇ ਨੰੂ ਸਦਾ ਤਾਰਦੀ ॥
ਗੱਲਾਂ ਤੇ ਗੱਲਾਂ ਨੇ ਇਹ ਮਿੱਠੀਆ ਹੋ ਸਕਦੀਆ ? ਇਹ ਖੱਟੀਆ ਹੋ ਸਕਦੀਆ ? ਇਹ ਝੂਠੀਆ ਹੋ ਸਕਦੀਆ ? ਇਹ ਸੱਚੀਆ ਹੋ ਸਕਦੀਆ ? ਸੁਖਵੀਰ ਸੋਢੀ ਸੁੰਨੜੇਵਾਲਾ
See More

User

ਗੱਲਾਂ ਮੂੰਹ ਤੇ ਕਰਦੇ ਬਈ,ਸੱਚ ਸੁਣਨ ਦੇ ਆਦੀ ਹਾਂ ਬਸ ਮਾਲਿਕ ਤੋ ਡਰਦੇ ਹਾ ਸਭ ਲਈ ਫਰਿਆਦੀ ਹਾ ਪਿਆਰ ਜਿਤਾਓੁਣ ਲਈ ਭਾਂਬੜ ਬਣ ਮੱਚੇ ਨਹੀ ਕੰਨਾਂ ਦੇ ਕੱਚੇ ਨਹੀ, ਸੱਜਣਾ ਅਸੀ ਬੱਚੇ ਨਹੀ॥
... ਮਨਮਰਜੀ ਦੇ ਮਾਲਿਕ ਸੱਜਣਾ ਸਭਨੂੰ ਹੀ ਸੁਣਦੇ ਹਾਂ ਤਾਣਾ ਓੁਹਦੇ ਇੱਕ ਨਾਮ ਵਾਲਾ ਪਲ ਪਲ ਬੁਣਦੇ ਹਾ ਖੁਸ਼ ਹਾ ਓੁਸਦੀ ਰਜ਼ਾ ਚ' ਹਰਇੱਕ ਨੂੰ ਜੱਚੇ ਨਹੀਂ ਕੰਨਾਂ ਦੇ----------------------------------- ॥
ਪਿਆਰ ਮੁਹੱਬਤ ਦਿਆਂ ਰੰਗਾਂ ਵਿੱਚ ਰਹਿੰਦੇ ਹਾਂ ਖੁਦ ਨੂੰ ਹੀ ਕੋਸਦੇ ਪਏ ਪਰ ਖੂਬ ਨਜ਼ਾਰੇ ਲੈਂਦੇ ਹਾਂ ਝੂਠ ਤੇ ਡੁੱਲਦੇ ਨਹੀ ਮਿੱਤਰਾ ਇੰਨੇ ਵੀ ਸੱਚੇ ਨਹੀ ਕੰਨਾਂ ਦੇ----------------------------------- ॥
ਜੀਵਨ ਦੀ ਜਾਚ ਲਈ ਮੈ ਜਿਓਣਾ ਸਿੱਖਦਾ ਹਾਂ ਲਿਖਦਾ ਹਾਂ,ਕੌਡੀਆ ਪਿੱਛੇ ਨਹੀ ਵਿਕਦਾ ਹਾਂ ਭੰਗੜੇ ਦੇ ਰਾਜੇ ਸੋਢੀ ਇਸ਼ਾਰਿਆ ਤੇ ਨੱਚੇ ਨਹੀਂ ਕੰਨਾਂ ਦੇ----------------------------------- ॥ ਸੁਖਵੀਰ ਸੋਢੀ ਸੁੰਨੜੇਵਾਲਾ 12/10/2018
See More

User

ਕੀਹਦੇ ਨਾਲ ਕਰਾ ਵੇ,ਗੱਲ ਦਿਲ ਤੇ ਅੜੀ ਸੁੱਖ ਦੇ ਗਏ ਜਬਾਬ, ਜਾਨ ਦੁਖਾ ਨੇ ਫੜੀ
ਤੇਰਾ ਪਿਆਰ ਸੋਹਣਿਆ ਵੇ ਮੇਰੀ ਜਾਨ ਤੋ ਪਿਆਰਾ ਤੂੰ ਸਮਝੇ ਨਾ ਸਮਝੇ ਤੂੰਹੀਓੁ ਮੇਰੇ ਜਿਓੁਣ ਦਾ ਸਹਾਰਾ... ਘਟਾ ਸਾਓੁਣ ਦੀ ਵਰੇ ਨਾ , ਕਿਓੁ ਅੰਬਰੀ ਚੜੀ
ਸਭ ਕੁਝ ਜਾਣਦਾ ਵੀ ਤੂੰ ਹੋਇਆ ਫਿਰੇ ਅਣਜਾਣ ਇਨ੍ਹਾਂ ਹੁਸਨ ਦਾ ਵੀ ਸੋਹਣਿਆ ਨਾ ਕਰ ਤੂੰ ਗੁਮਾਨ ਤੇਰੇ ਹੱਥ ਮੇਰੀ ਜਾਨ ਕਰਿਆ ਹਾਏ ਕਰ ਨਾ ਤੜੀ
ਸੁਖਵੀਰ ਸੋਢੀ ਸੁੰਨੜੇਵਾਲਾ
See More

User

ਸ਼ੁਣ ਮੈ ਮੱਖਣ ਤੂੰ ਮਲਾਈ ਮੈ ਲੱਸੀ ਓੁਤੇ ਆਇਆ ਤੂੰ ਦੁੱਧ ਓੁਤੇ ਆਈ ਸਾਨੁੰ ਖਾਣ ਵਾਲਾ ਹਰਕੋਈ ਜਾਦਾ ਕਿਵੇ ਖਾਈ ਸਾਡੀ ਇਹ ਹੈ ਦੁਹਾਈ ਚੰਗੀ ਸਿਹਤ ਹੀ ਬਣਾਈ ਨਾ ਸਾਨੂੰ ਭੁੱਲ ਜਾਈ ਰੱਬਾ ਨਸ਼ੇ ਸਭ ਦੇ ਛਡਾਈ

User

ਗਲ ਦਾ ਹਾਰ ਬਣਕੇ ਲਟਕ ਰਿਹਾ ਹਾਂ ਨਜ਼ਦੀਕੀ ਵਿੱਚ ਵੀ ਭਟਕ ਰਿਹਾ ਹਾਂ ॥
ਜ਼ਿੰਦਗੀ ਦਾ ਸਾਥ ਹਓੁ ਕਿੰਨਾ ਕ ਨਿਆਰਾ ਇੱਕ ਇਸੇ ਆਸ ਤੇ ਹੀ ਅਟਕ ਰਿਹਾ ਹਾਂ
... ਕੀ ਪਤਾ ਸੀ ਕਿ ਨੇਤੜਾ ਵਿੱਚ ਦੂਰੀਆ ਹਨ ਦਿਲ ਦੀ ਸੁਣ ਕਿਓੁ ਇਨ੍ਹਾਂ ਫਟਕ ਰਿਹਾ ਹਾਂ
ਕੀ ਹੈ ਜਿਓੁਣਾ ਯਾਰੋ ਰੋਜ਼ ਹੀ ਮਰਨਾ ਪੈਂਦਾ ਕਿਹੜੀ ਬੱਲੇ ਬੱਲੇ ਲਈ ਮਟਕ ਰਿਹਾ ਹਾਂ
ਇਸ਼ਕੇ ਦੀ ਅੱਗ ਕਿਵੇ ਸਾੜ ਕੇ ਸੁਅ ਕਰੇ ਆਸ਼ਕੀ ਚ' ਅਜੇ ਤੀਕ ਸੋਢੀ ਝਟਕ ਰਿਹਾ ਹਾਂ ਸੁਖਵੀਰ ਸੋਢੀ ਸੁੱਨੜੇਵਾਲਾ 30/06/18
See More

User

ਕਦ ਮਿਲੇ ਨੇ ਨਦੀ ਦੇ ਕਿਨਾਰਿਆ ਤੋ ਪੁੱਛ ਚੰਨ ਸੂਰਜ ਤੇ ਇੰਨਾਂ ਸਭ ਤਾਰਿਆਂ ਤੋ ਪੁੱਛ
ਰਹਿਣ ਪਾਣੀਆਂ ਚ' ਭਾਂਵੇ ਬੁਝਦੀ ਪਿਆਸ ਨਾ ਪਤਾ ਓੁਨਾਂ ਨੂੰ ਮਿਲਾਪ ਦੀ ਵੀ ਕੋਈ ਆਸ ਨਾ... ਕਿਵੇ ਓੁਠ ਰਹੀਆਂ ਛੱਲਾਂ ਦੇ ਹੁਲਾਰਿਆ ਤੋ ਪੁੱਛ ਕਦ ਮਿਲੇ--------------------------॥
ਇਨ੍ਹਾਂ ਆਸ਼ਕਾ ਦੀ ਲੱਗੀ ਹੋਈ ਬਹਾਰ ਵੇਖ ਲੈ ਬੜਾ ਇਨ੍ਹਾਂ ਦਾ ਅਨੌਖਾ ਤੂੰ ਇੰਤਜ਼ਾਰ ਵੇਖ ਲੈ ਕਿਵੇ ਲੈਣ ਓੁਹ ਓਹਨਾਂ ਦੇ ਨਜ਼ਾਰਿਆ ਤੋ ਪੁੱਛ ਕਦ ਮਿਲੇ---------------------------� �
ਡੁੱਬੇ ਜੁਗਾਂ ਤੋ ਪਏ ਜੋ ਇੱਕ ਦੂਜੇ ਦੇ ਪਿਆਰ ਲਈ ਜਿਓੁਣਾ ਸਿੱਖ ਲਿਆ ਜਿਨ੍ਹਾਂ ਹੱਸਕੇ ਦੀਦਾਰ ਲਈ ਸੋਢੀ ਨੇੜੇ ਹੋਕੇ ਓਹਨਾਂ ਤੂੰ ਪਿਆਰਿਆਂ ਤੇ ਪੁੱਛ ਕਦ ਮਿਲੇ----------------------------- ॥
ਸੁਖਵੀਰ ਸੋਢੀ ਸੁੰਨੜੇਵਾਲਾ 01/04/2018
See More

User

ਦਾਤਾ ਰੰਗਦੇ ਰੰਗਦੇ ਮੈਨੂੰ ਆਪਣੇ ਰੰਗ ਵਿੱਚ ਰੰਗਦੇ ਅਰਦਾਸ ਮੇਰੀ ,ਫਰਿਆਦ ਮੇਰੀ ਸਦਾ ਸੱਚਿਆ ਦਾ ਹੀ ਮੈਨੂੰ ਸੰਗ ਦੇ,ਸੰਗ ਦੇ ਸੰਗ ਦੇ, ਦਾਤਾ----------------------------- --------||
... ਸਭ ਦਾ ਭਲਾ ਹੀ ਮੰਗਦੇ ਰਹੀਏ ਮਾੜਾ ਮੂਹੋ ਕੋਈ ਬੋਲ ਨਾ ਕਹੀਏ ਤੇਰੀ ਰਜ਼ਾ ਚ' ਓੁਠਦੇ ਬਹੀਏ ਤੈਤੋ ਸਭ ਕੁਝ ਮੰਗਦੇ ਮੰਗਦੇ-
ਸਾਰਿਆ ਦੇ ਵਿੱਚ ਤੁਹੀਓੁ ਵਸਦਾ ਸਭ ਨੂੰ ਸੱਚ ਦਾ ਰਸਤਾ ਦਸਦਾ ਲੂ ਲੂ ਵਿੱਚ ਕਣ ਤੇਰਾ ਨੱਚਦਾ ਅਸਾਂ ਰੂਪ ਬਣਾਲੈ ਤੇਰੇ ਢੰਗਦੇ ਢੰਗਦੇ-
ਸੋਢੀ ਸੁੰਨੜੇ ਵਾਲੇ ਦਾ ਕਹਿਣਾ ਤੰਦਰੁਸਤੀ ਹੀ ਵਧੀਆ ਗਹਿਣਾ ਤੇਰਾ ਭਾਣਾ ਦਾਤਾ ਮੰਨਣਾ ਪੈਣਾ ਦਿਨ ਸੋਖੇ ਮੇਹਰ ਨਾਲ ਲੰਘਦੇ ਲੰਘਦੇ- ਸੁਖਵੀਰ ਸੋਢੀ ਸੁੰਨੜੇਵਾਲਾ
See More

User

ਜਿੰਦ ਮੇਰੀ ਨੂੰ ਦੁੱਖ ਹਜ਼ਾਰਾ ! ਤੂੰ ਕੀ ਜਾਣੇ ਤੇਰੇ ਵਾਝੋ ਕਿਵੇ ਗੁਜ਼ਾਰਾ ! ਤੂੰ ਕੀ ਜਾਣੇ ॥
ਕੱਲਿਆ ਕਿਵੇ ਰਾਤ ਗੁਜ਼ਰਦੀ,ਕੀ ਦੱਸੀਏ ਦਿਲ ਮੇਰੇ ਤੇ ਕੀ ਕੀ ਗੁਜ਼ਰਦੀ ,ਕੀ ਦੱਸੀਏ... ਇੱਕ ਤੇਰੀ ਨਜ਼ਰ ਉਤਾਰਾ ,ਤੁੰ ਕੀ ਜਾਣੇ ਜਿੰਦ ਮੇਰੀ ਨੂੰ ਦੁੱਖ ਹਜ਼ਾਰਾ ! ਤੂੰ ਕੀ ਜਾਣੇ ਤੇਰੇ ਵਾਝੋ ਕਿਵੇ ਗੁਜ਼ਾਰਾ ! ਤੂਂ ਕੀ ਜਾਣੇ ॥
ਪਲ ਪਲ ਤੇਰੀ ਯਾਦ ਚ' ਲੰਘਦਾ ,ਕੀ ਕਰੀਏ ਇਸ਼ਕ ਨਿਮਾਣਾ ਹੈ ਸੂਲੀ ਟੰਗਦਾ ,ਕੀ ਕਰੀਏ ਚਲਦਾ ਨਹੀ ਕੋਈ ਚਾਰਾ ! ਤੁੰ ਕੀ ਜਾਣੇ ਜਿੰਦ ਮੇਰੀ ਨੂੰ ਦੁੱਖ ਹਜ਼ਾਰਾ ! ਤੂੰ ਕੀ ਜਾਣੇ ਤੇਰੇ ਵਾਝੋ ਕਿਵੇ ਗੁਜ਼ਾਰਾ ! ਤੂੰ ਕੀ ਜਾਣੇ ॥
ਪੱਤਝੜ ਵਾਂਗੂ ਰੁਲ ਗਏ ਹਾ,ਕੀ ਹੋ ਸਕਦੈ ਆਪਣਾ ਆਪ 'ਸੋਢੀ'ਭੁੱਲਗ� �,ਕੀ ਹੋ ਸਕਦੈ ਮੋੜਿਆ ਮੁੱਖ ਬਹਾਂਰਾ! ਤੂੰ ਕੀ ਜਾਣੇ ਜਿੰਦ ਮੇਰੀ ਨੂੰ ਦੁੱਖ ਹਜ਼ਾਰਾ ! ਤੂੰ ਕੀ ਜਾਣੇ ਤੇਰੇ ਵਾਝੋ ਕਿਵੇ ਗੁਜ਼ਾਰਾ ! ਤੂੰ ਕੀ ਜਾਣੇ ॥ ਸੁਖਵੀਰ ਸੋਢੀ ਸੁੰਨੜੇਵਾਲਾ
See More

User

ਗੱਲਾਂ ਤੇ ਗੱਲਾਂ ਨੇ ਇਹ ਮਿੱਠੀਆ ਹੋ ਸਕਦੀਆ ? ਇਹ ਖੱਟੀਆ ਹੋ ਸਕਦੀਆ ? ਇਹ ਝੂਠੀਆ ਹੋ ਸਕਦੀਆ ? ਇਹ ਸੱਚੀਆ ਹੋ ਸਕਦੀਆ ? ... ਮਿੱਠੀਆ ਗੱਲਾਂ:)ਬੜੀ ਛੇਤੀ ਮੋਹ ਲੈਦੀਆ,ਇੱਕ ਦੂਜੇ ਦਾ ਹੋ ਬਹਿੰਦੀਆ,ਜਿੱਥੇ ਵੀ ਇਹ ਜੁੜ ਜਾਵਣ ਵਾਂਗ ਪਤਾਸੇ ਖੁਰ ਜਾਵਣ ॥ ਕਾਫੀ ਮਾਤਰਾ ਚ' ਸੁਣਨ ਨੂੰਵਮਿਲਦੀਆ! ਆਸ਼ਿਕ ਲੋਕ ਕਰਦੇ ਨੇ, ਮਿੱਠੀਆ ਮਿੱਠੀਆ ਗੱਲਾਂ ਕਰੀਏ ਮੈ ਤੇ ਤੂੰ || ਨੀਹ ਪਿਆਰ ਦੀ ਰਲਮਿਲ ਧਰੀਏ ਮੈ ਤੂੰ ||
ਖੱਟੀਆ ਗੱਲਾਂ:) ਇੰਨਾ ਦਾ ਤਾਂ ਅਸਰ ਹੀ ਘੱਟ ਹੈ ,ਇੱਕ ਬਸ ਜਿਗਰ ਤੇ ਫੱਟ ਹੈ ,ਜਿੱਥੇ ਇਹ ਜੁੜ ਜਾਵਣ ਵਾਂਗ ਪਾਣੀ ਦੇ ਰੁੜ ਜਾਵਣ॥ ਘੱਟ ਮਾਤਰਾ ਚ' ਸੁਣਨ ਨੂੰ ਮਿਲਦੀਆ! ਫੁਕਰੇ ਲੋਕ ਕਰਦੇ ਨੇ, ਗੱਲਾਂ ਮਿੱਠੀਆ ਦੇ ਗਾਹਕ ਵਥੇਰੇ ਖੱਟੀਆ ਨੂੰ ਕੋਈ ਨੱਕ ਨਾ ਕਰੇ ॥
ਝੂਠੀਆ ਗੱਲਾਂ:)ਜਿੰਨੀ ਛੇਤੀ ਜੰਮਦੀਆ ,ਉੱਨੀ ਛੇਤੀ ਹੀ ਮਰਦੀਆ,ਬੱਦਲੀ ਬਣਕੇ ਜਿੱਥੇ ਵਰਦੀਆ ,ਜਿੱਤੀਆ ਬਾਜ਼ੀਆ ਵੇਖੀਆ ਹਰਦੀਆ॥ ਬਹੁਤ ਮਾਤਰਾ ਚ' ਸੁਣਨ ਨੂੰ ਮਿਲਦੀਆ! ਨਿਕੱਮੇ ਲੋਕ ਕਰਦੇ ਨੇ, ਉਹ ਵਾਅਦੇ,ਕੌਲ ਕਰਾਰ ਭੁਲਾਕੇ ਕਿਸੇ ਦੀ ਬੁੱਕਲ, ਹੁਣ ਬੈਠੇ ਜਾ ਕੇ॥
ਸੱਚੀਆ ਗੱਲਾਂ:) ਇਹ ਬਚਪਨ ਹੰਡਾਉਦੀਆ ਨੇ,ਸੂਲੀ ਤੇ ਲਟਕਾਉਦੀਆ ਨੇ,ਜਿਸ ਦੇ ਭਾਗੀ ਲਿਖੀਆ ਨੇ ,ਨਾ ਲਾਲਚ ਪਿੱਛੇ ਵਿੱਕੀਆ ਨੇ, ਘੱਟ ਮਾਤਰਾ ਚ' ਸੁਣਨ ਨੂੰ ਮਿਲਦੀਆ! ਭਗਤ ਲੋਕ ਕਰਦੇ ਨੇ, ਖੁਸ਼ੀ ਜਿੱਤ ਦੀ ਹੁੰਦੀ ਏ ,ਨਹੀਉ ਹਾਰਦੀ ਚੰਗੀ ਸੋਚ ਹੀ ਬੰਦੇ ਨੂੰ ਸਦਾ ਤਾਰਦੀ ॥
ਗੱਲਾਂ ਤੇ ਗੱਲਾਂ ਨੇ ਇਹ ਮਿੱਠੀਆ ਹੋ ਸਕਦੀਆ ? ਇਹ ਖੱਟੀਆ ਹੋ ਸਕਦੀਆ ? ਇਹ ਝੂਠੀਆ ਹੋ ਸਕਦੀਆ ? ਇਹ ਸੱਚੀਆ ਹੋ ਸਕਦੀਆ ? ਸੁਖਵੀਰ ਸੋਢੀ ਸੁੰਨੜੇਵਾਲਾ
See More

User

ਕਿਸੇ ਨੇ ਪੁਛਿਆ ਕਿ ਸੋਢੀ ਕਿੰਨਾ ਕੁ ਡੂਘਾ ਲਿਖ ਲੈਦਾ ਤੂੰ ? ਉਸ ਨੂੰ ਸ਼ਾਇਦ ਮੇਰੀ ਕਵਿਤਾ ਪੜਕੇ ਪਤਾ ਲਗ ਜਾਵੇ,ਉਮੀਦ ਕਰਦਾ ਹਾਂ ! - - - ਮੇਰੀ ਕਵਿਤਾ ਦਾ ਸਿਰਲੇਖ ਇੰਨਾ ਡੂਘਾ ਏ ਜਿੰਨਾ ਮੈ ਖਰਦਿਮਾਗ ਹਾਂ ਇੱਕ ਦਹੀ ਦਾ ਫੁੱਟ ਹਾਂ... ਦੁੱਧ ਨੂੰ ਲਗਣ ਵਾਲਾ ਛੋਟਾ ਜਿਹਾ ਜਾਗ ਹਾਂ ਮੇਰੀ ਕਵਿਤਾ-------------------------- --॥
ਮੈ ਚਾਹੁੰਦਾ ਹਾਂ ਮੇਰੀ ਮਾਂ ਬੋਲੀ ਹਮੇਸ਼ਾ ਵਧੇ ਫੁੱਲੇ ਕੋਈ ਕੌਮ ਵੀ ਆਪਣੀ ਬੋਲੀ ਨੂੰ ਕਦੇ ਨਾ ਭੁ੍ੱਲੇ ਮੈ ਪੰਜਾਂ ਦਰਿਆਵਾਂ ਦਾ ਸਿੰਜਿਆ ਹੋਇਆ ਇੱਕ ਬਾਗ ਹਾਂ ਮੇਰੀ ਕਵਿਤਾ-------------------------- --॥
ਸ਼ਿਵ,ਮੋਹਨ ਸਿੰਘ, ਵਾਰਿਸਸ਼ਾਹ ਹਰਇੱਕ ਦਾ ਨਾਮ ਲਵਾਂ ਇੱਨਾ ਨੂੰ ਪੜੇ ਬਿਨਾ ਤੁਸੀ ਦੱਸੋ ਮੈ ਕਿਵੇ ਰਵਾਂ ਮੈ ਤਾਂ ਸੱਤ ਸੁਰਾਂ ਦਾ ਅਨਿੱਖੜਵਾਂ ਰਾਗ ਹਾਂ ਮੇਰੀ ਕਵਿਤਾ ---------------------------- ॥
ਦੁਆ ਕਰਦਾ ਹਾਂ ਖੁਸ਼ੀਆ ਹੋਵਣ ਹਰ ਖੇੜੇ ਲਈ ਝਾਂਜਰ ਛਣਕਦੀ ਸੁਣਾਣੀ ਦੇਵੇ ਹਰ ਵਿਹੜੇ ਲਈ ਮੈ ਤਾਂ ਝੱਖੜਾ ਚ' ਬਲਦਾ ਚਿਰਾਗ ਹਾਂ ਮੇਰੀ ਕਵਿਤਾ --------------------------॥
ਸੁਖਵੀਰ ਸੋਢੀ ਸੁੰਨੜੇਵਾਲਾ
See More

User

ਭੰਗੜਾ ਚੰਗੀ ਸਿਹਤ ਲਈ ਬਹੁਤ ਜ਼ਿਆਦਾ ਸਿੱਧ ਹੁੰਦਾ ਹੈ,ਜ਼ਰੂਰ ਸਿਹਤ ਦਾ ਖਿਆਲ ਰੱਖੋ, ਜਾਨ ਹੈ ਤਾਂ ਜਹਾਨ ਹੈ ॥

More about Baharan Punjab Diyan Dance Academy

Baharan Punjab Diyan Dance Academy is located at 30 Merrick Road (Above Papa Joes), UB2 4AQ Southall, Slough, United Kingdom
07951 951001